ਪੰਜਾਬ     ਰੂਪਨਗਰ     ਸ਼ਹੀਦ ਭਗਤ ਸਿੰਘ ਨਗਰ


ਇੱਕ ਸਮੂਹ ਲਗਭਗ ਇੱਕੋ-ਜਿਹੇ ਉਤਪਾਦਨ ਤਿਆਰ ਕਰਨ ਵਾਲੇ ਅਤੇ ਸਾਂਝੇ ਮੌਕੇ ਤੇ ਖਤਰਿਆਂ ਨੂੰ ਮਹਿਸੂਸ ਕਰਨ ਵਾਲੇ ਇੱਕ ਭੂਗੋਲਿਕ ਇਕੱਤਰੀਕਰਨ (ਇੱਕ ਸ਼ਹਿਰ/ਕਸਬਾ/ਕੁਝ ਸਮੀਪਵਰਤੀ ਪਿੰਡਾਂ ਅਤੇ ਉਹਨਾਂ ਦੇ ਨਾਲ ਲੱਗਦੇ ਖੇਤਰਾਂ) ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇੱਕ ਦਸਤਕਾਰ ਸਮੂਹ ਹੱਥ-ਕਿਰਤਾਂ/ਹੱਥ-ਬੁਣਤਾਂ ਤਿਆਰ ਕਰਨ ਵਾਲੀਆਂ ਭੂਗੋਲਿਕ ਪੱਖੋਂ (ਅਧਿਕ ਰੂਪ ਵਿੱਚ ਪਿੰਡਾਂ/ਕਸਬਿਆਂ ਵਿੱਚ)ਇਕੱਤਰਿਤ ਘਰੇਲੂ ਇਕਾਈਆਂ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇੱਕ ਨਮੂਨੇ ਦੇ ਸਮੂਹ ਵਿੱਚ ਸ਼ਾਮਲ ਅਜਿਹੇ ਉਤਪਾਦਕਾਂ ਦਾ ਸਬੰਧ ਅਕਸਰ ਪੀੜ੍ਹੀ ਦਰ ਪੀੜ੍ਹੀ ਚਿਰਕਾਲ ਤੋਂ ਸਥਾਪਤ-ਉਤਪਾਦਨਾਂ ਨੂੰ ਤਿਆਰ ਕਰ ਰਹੇ ਪ੍ਰੰਪਰਾਗਤ ਭਾਈਚਾਰੇ ਨਾਲ ਹੁੰਦਾ ਹੈ। ਅਸਲ ਵਿੱਚ, ਕਈ ਦਸਤਕਾਰ ਸਮੂਹ ਸਦੀਆਂ ਪੁਰਾਣੇ ਦਸਤਕਾਰ ਹਨ।

ਸ਼ਹੀਦ ਭਗਤ ਸਿੰਘ ਨਗਰ ਸਮੂਹ ਬਾਰੇ:-

ਸ਼ਹੀਦ ਭਗਤ ਸਿੰਘ ਨਗਰ ਸਮੂਹ ਪੰਜਾਬ ਰਾਜ ਦੇ ਰੂਪਨਗਰ ਜਿਲ੍ਹੇ ਵਿੱਚ ਪੈਂਦਾ ਹੈ।

ਸ਼ਹੀਦ ਭਗਤ ਸਿੰਘ ਨਗਰ ਸਮੂਹ ਤਾਕਤਵਰ ਕਾਰਜ ਬਲ ਨੂੰ ਸਹਾਰਾ ਦਿੰਦੇ 350 ਤੋਂ ਜਿਆਦਾ ਦਸਤਕਾਰਾਂ ਅਤੇ 25 ਸਵੈ-ਸਹਾਇਤਾ ਸਮੂਹਾਂ (SHGs) ਨੂੰ ਬਣਾਉਣ ਦੇ ਸਮਰੱਥ ਹੈ। ਇਹ ਗਤੀਸ਼ੀਲਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ।

 

ਗਲੀਚਾ:-

 

ਪੰਜਾਬ ਦੀਆਂ ਦਰੀਆਂ ਬਿਲਕੁਲ ਗਲੀਚਿਆਂ ਵਾਂਗ ਪੱਧਰੇ ਬੁਣੇ ਨਮਦੇ ਹਨ ਅਤੇ ਭਾਰਤ ਵਿੱਚ ਰਵਾਇਤੀ ਤੌਰ ‘ਤੇ ਫਰਸ਼ ਉਪਰ ਬੈਠਣ ਲਈ ਆਮ ਹੀ ਵਰਤੀਆਂ ਜਾਂਦੀਆਂ ਹਨ, ਖਾਸ ਕਰਕੇ ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਇਕੱਠ ਲਈ ਜਮਾਂ ਹੋਏ ਲੋਕਾਂ ਦੀ ਭਾਰੀ ਗਿਣਤੀ ਦੇ ਬੈਠਣ ਲਈ। ਖ੍ਹਰਵੀ ਨਸਲੀ ਦਿੱਖ ਭਾਰਤੀ ਕਮਰਿਆਂ ਦੇ ਮਾਹੌਲ ਨੂੰ ਖਿੱਚ ਪ੍ਰਦਾਨ ਕਰਦੀ ਹੈ। ਜੇਕਰ ਪੰਜਾਬ ਵਿੱਚ ਖਰੀਦਦਾਰੀ ਕਰਨ ਦੀ ਗੱਲ ਹੋਵੇ ਤਾਂ ਨਿਰਸੰਦੇਹ ਇਹ ਇੱਕ ਸ਼ਾਨਦਾਰ ਚੀਜ਼ ਹੈ।

 

ਪੰਜਾਬੀ ਦਰੀਆਂ ਦੋ ਨਿਵੇਕਲੇ ਤਰੀਕਿਆਂ ਨਾਲ ਬਣਾਈਆਂ ਜਾਂਦੀਆਂ ਹਨ। ਚਾਰਪਾਈਆਂ ਉਪਰ ਵਿਛਾਈਆਂ ਜਾਣ ਵਾਲੀਆ ਪੱਟੀਦਾਰ ਬਹੁਰੰਗੀਆਂ ਦਰੀਆਂ ਟੋਆ-ਖੱਡੀ ਦੀ ਵਰਤੋਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਦੂਜੇ ਪਾਸੇ, ਫਰਸ਼ਾਂ ਉਪਰ ਵਿਛਾਈਆਂ ਜਾਣ ਵਾਲੀਆਂ ਦਰੀਆਂ ਵਿੱਚ ਆਮ ਕਰਕੇ ਦੋ ਵੱਖ ਵੱਖ ਆਪੋ ਵਿੱਚ ਉਭਰਵੇਂ ਰੰਗ ਹੁੰਦੇ ਹਨ ਅਤੇ ਇਹ ਅੱਡੇ ਉਪਰ ਬਣਾਈਆਂ ਜਾਂਦੀਆਂ ਹਨ, ਜਿਸ ਵਿੱਚ ਤਿੰਨ ਬੁਣਾਈਆਂ ਇਕੱਠੀਆਂ ਵਰਤੀਆਂ ਜਾਂਦੀਆਂ ਹਨ। ਚੰਡੀਗੜ੍ਹ ਸ਼ਹਿਰ ਦੀ ਬਾਹਰੀ ਹੱਦ ‘ਤੇ ਸਥਿਤ ਮਨੀ ਮਾਜਰਾ ਵਿੱਚ ਮਿਸਾਲੀ ਪੰਜਾਬੀ ਦਰੀਆਂ ਤੇ ਗਲੀਚਿਆਂ ਤੋਂ ਬਹੁਤ ਹੀ ਭਿੰਨ, ਲਾਜਵਾਬ ਵੰਨਗੀਆਂ ਵਾਲੀਆਂ  ਨਿਵੇਕਲੀ ਬੁਣਤੀ ਵਾਲੀਆਂ ਦਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਅੰਮ੍ਰਿਤਸਰ, ਦੇਸ਼ ਵਿੱਚ ਗਲੀਚਾ ਬੁਣਾਈ ਦੇ ਪੁਰਾਣੇ ਕੇਂਦਰਾਂ ਵਿੱਚੋਂ ਇੱਕ ਹੈ।

 

ਗਲੀਚੇ ਦੀ ਬੁਣਾਈ ਅੱਵਲ ਦਰਜੇ ਦੀ ਨਿਪੁੰਨਤਾ ਅਤੇ ਹੱਥ ਦੀ ਸਫਾਈ ਦੀ ਮੰਗ ਕਰਦੀ ਹੈ ਅਤੇ ਆਮ ਕਰਕੇ ਪੱਛਮੀ ਕੇਮੇਂਗ ਵਿੱਚ ਮੌਂਪਾ ਔਰਤਾਂ ਅਤੇ ਉਤਰੀ ਸਾਇੰਗ ਜਿਲ੍ਹੇ ਦੇ ਕਬੀਲਿਆਂ ਦੁਆਰਾ ਕੀਤੀ ਜਾਂਦੀ ਹੈ। ਗਲੀਚਿਆਂ ਦੀ ਬੁਣਾਈ ਚਮਕੀਲੇ ਰੰਗਾਂ ਵਿੱਚ, ਪ੍ਰਮੁਖ ਰੂਪ ਵਿੱਚ ਤਿਬਤੀ ਨਮੂਨਿਆਂ ਜਿਵੇਂ ਕਿ ਡ੍ਰੈਗਨ ਜਾਂ ਰੇਖਾਗਣਿਤੀ ਅਤੇ ਫੁੱਲਦਾਰ ਨਮੂਨਿਆਂ ਨਾਲ, ਕੀਤੀ ਜਾਂਦੀ ਹੈ ਅਤੇ ਇਸ ਖੇਤਰ ਵਿੱਚ ਤਿਬਤੀ-ਬੋਧੀ ਪ੍ਰਭਾਵ ਨੂੰ ਪ੍ਰਤੀਬਿੰਬਤ ਕਰਦੀ ਹੈ। ਉੱਨ ਦੇ ਰੰਗ ਮੂਲ ਰੂਪ ਵਿੱਚ ਬਨਸਪਤੀ ਜਾਂ ਹੋਰਨਾਂ ਕੁਦਰਤੀ ਸ੍ਰੋਤਾਂ ਨੂੰ ਵਰਤ ਕੇ ਪ੍ਰਾਪਤ ਕੀਤੇ ਜਾਂਦੇ ਹਨ, ਭਾਵੇਂ ਕਿ ਅੱਜ ਕੱਲ੍ਹ ਸੰਸ਼ਲੇਸ਼ਿਤ ਰੰਗ ਅਤੇ ਰਸਾਇਣ ਆਮ ਵਰਤੇ ਜਾਂਦੇ ਹਨ।

 

ਕੱਚਾ ਮਾਲ :-

 

ਗਲੀਚਾ ਰੰਗੀ ਹੋਈ ਲੱਛੇਦਾਰ-ਪੱਛਮ; ਇੱਕ ਮੁਢਲਾ ਆਧਾਰ ਜਿਸ ਵਿੱਚ ਪੱਛਮ ਦੇ ਧਾਗੇ ਸੀਤੇ ਹੁੰਦੇ ਹਨ; ਇੱਕ ਹੇਠਲਾ ਆਧਾਰ ਜੋ ਕਿ ਗਲੀਚੇ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ; ਜੋੜਕ ਜੋ ਕਿ ਮੁਢਲੇ ਅਤੇ ਹੇਠਲੇ ਆਧਾਰ ਨੂੰ ਜੋੜਦਾ ਹੈ; ਅਤੇ ਜਿਆਦਾਤਰ ਮਾਮਲਿਆਂ ਵਿੱਚ ਗਲੀਚੇ ਨੂੰ ਇੱਕ ਕੋਮਲ, ਵਧੇਰੇ ਸੁਖਾਵਾਂ ਅਹਿਸਾਸ ਦੇਣ ਲਈ ਇਸ ਦੇ ਹੇਠਾਂ ਲੱਗੀ ਤਲਾਈ ਤੋਂ ਬਣਦਾ ਹੈ। ਮੁਢਲਾ ਅਤੇ ਹੇਠਲਾ ਦੋਨੋਂ ਹੀ ਆਧਾਰ ਜਿਆਦਾਤਰ ਬੁਣੀ ਹੋਈ ਜਾਂ ਅਣਬੁਣੀ ਪੋਲੀਪ੍ਰੋਪਾਈਲੀਨ ਤੋਂ ਬਣੇ ਹੁੰਦੇ ਹਨ, ਫਿਰ ਵੀ ਕਈ ਵਾਰ ਹੇਠਲਾ ਆਧਾਰ ਪਟਸਨ ਦੇ ਕੁਦਰਤੀ ਰੇਸ਼ੇ ਤੋਂ ਬਣਿਆ ਹੋ ਸਕਦਾ ਹੈ, ਜੋ ਕਿ ਬੁਣਨ ਉਪਰੰਤ ਤੱਪੜ ਵਰਗਾ ਵਿਖਾਈ ਦਿੰਦਾ ਹੈ। ਇਹਨਾਂ ਆਧਾਰਾਂ ਨੂੰ ਆਪਸ ਵਿੱਚ ਜੋੜਣ ਵਾਲਾ ਜੋੜਕ ਲਗਭਗ ਸਭ ਥਾਈਂ ਸੰਸ਼ਲੇਸ਼ਿਤ ਰਬੜ ਲੇਸ ਹੀ ਹੈ। ਸਭ ਤੋਂ ਆਮ ਭਰਾਈ ਰੀਬਾਉਂਡ (ਬੰਧਿਤ ਯੂਰੀਥੇਨ) ਹੈ, ਫਿਰ ਵੀ ਇਸ ਦੀ ਜਗ੍ਹਾ ਸੰਸ਼ਲੇਸ਼ਿਤ ਲੇਸ ਦੀ ਵਿਭਿੰਨ ਕਿਸਮਾਂ, ਪੋਲੀਯੂਰੀਥੇਨ, ਜਾਂ ਵੀਨਾਇਲ ਵਰਿਤਆ ਜਾ ਸਕਦਾ ਹੈ। ਰੀਬਾਉਂਡ ਮੁੜ-ਵਰਤਣਯੋਗ ਬਣਾਇਆ ਹੋਇਆ ਵਿਅਰਥ ਯੂਰੀਥੇਨ ਹੈ ਜਿਸਨੂੰ ਕਿ ਇਕਸਾਰ ਆਕਾਰ ਦੇ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ ਅਤੇ ਪਰਤਾਂ ਵਿੱਚ ਦਬਾਇਆ ਜਾਂਦਾ ਹੈ। ਭਾਵੇਂ ਕਿ ਬਹੁਤ ਘੱਟ, ਫਿਰ ਵੀ ਕੁਝ ਗਲੀਚਿਆਂ ਹੇਠਲੀਆਂ ਤਲਾਈਆਂ ਘੋੜੇ ਦੇ ਵਾਲਾਂ ਜਾਂ ਪਟਸਨ ਤੋਂ ਬਣੀਆਂ ਹੁੰਦੀਆਂ ਹਨ। ਗਲੀਚੇ ਦੇ ਸੰਪਰਕ ਵਿੱਚ ਇੱਕ ਸਮਤਲ ਸਤ੍ਹਾ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਉਪਰ ਪਲਾਸਟਿਕ ਦੀ ਇੱਕ ਉਪਰੀ ਪਰਤ ਜੋੜੀ ਜਾਂਦੀ ਹੈ।

 

ਪ੍ਰਕਿਰਿਆ:-

 

ਗਲੀਚਾ ਬਣਾਉਣ ਲਈ ਆਰੰਭ ਵਿੱਚ ਰੇਸ਼ਿਆਂ ਦੀਆਂ ਢਿੱਲੀਆਂ ਲੜੀਆਂ ਦੇ ਗੁੱਛੇ ਜਿਹਨਾਂ ਨੂੰ ਕਿ ਸਮੱਗਰੀ ਰੇਸ਼ੇ ਕਿਹਾ ਜਾਂਦਾ ਹੈ, ਵਰਤੇ ਜਾਂਦੇ ਹਨ। ਸਮੱਗਰੀ ਰੇਸ਼ਿਆਂ ਨੂੰ ਇੱਕ ਟੋਪਾ-ਮਸ਼ੀਨ ਵਿੱਚ ਪਾਇਆ ਜਾਂਦਾ ਹੈ, ਜਿਸ ਵਿੱਚ ਉਹਨਾਂ ਨੂੰ ਗਰਮ ਕੀਤਾ ਜਾਂਦਾ ਹੈ, ਚੋਪੜਿਆ ਜਾਂਦਾ ਹੈ ਅਤੇ ਚਿਪਰਾਂ ਵਿੱਚ ਬਦਲਿਆ ਜਾਂਦਾ ਹੈ,  ਜਿਹਨਾਂ ਨੂੰ ਫਿਰ ਰੇਸ਼ੇ ਦੀਆਂ ਲੰਬੀਆਂ ਢੇਰਨੀਆਂ ਵਿੱਚ ਵਲੇਟਿਆ ਜਾਂਦਾ ਹੈ। ਇਸ ਤੋਂ ਅੱਗੇ, ਗਲੀਚਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਲਈ ਤਿਆਰ ਹੈ।

 

ਇੱਕ ਸੂਈ ਗਲੀਚਾ ਰੇਸ਼ਿਆਂ ਨੂੰ ਗਲੀਚਾ ਆਧਾਰ ਵਜੋਂ ਜਾਣੇ ਕੱਪੜੇ ਦੇ ਟੁਕੜੇ ਦੀ ਹੇਠਲੀ ਸਤ੍ਹਾ ਵਿੱਚੋਂ ਉਪਰ ਵੱਲ ਨੂੰ ਲੰਘਾਉਂਦੀ ਹੈ। ਜਿਉਂ ਹੀ ਸੂਈ ਲੱਛਾ ਬਣਾਉਂਦੇ ਹੋਇਆਂ ਆਧਾਰ ਵਿੱਚ ਵਾਪਸ ਹੇਠਲੇ ਪਾਸੇ ਵੱਲ ਜਾਂਦੀ ਹੈ, ਲੂਪਰ ਨਾਮੀ ਕੁੰਡੀ ਰੇਸ਼ਿਆਂ ਨੂੰ ਥਾਂ ਸਿਰ ਰੋਕੀ ਰੱਖਦੀ ਹੈ। ਇਹ ਕੰਮ ਥੋੜਾ ਔਖਾ ਪ੍ਰਤੀਤ ਹੁੰਦਾ ਹੈ, ਅਤੇ ਸਵੈਚਾਲਿਤ ਲੱਛੇ-ਬਣਾਊ ਮਸ਼ੀਨਾ ਦੀ ਆਮਦ ਤੋਂ ਪਹਿਲਾਂ ਇਹ ਜਰੂਰ ਹੀ ਔਖਾ ਰਿਹਾ ਹੈ। ਜੇਕਰ ਗਲੀਚੇ ਨੂੰ ਕੇਵਲ ਲੱਛੇਦਾਰ ਬਣਾਉਣ ਤਕ ਹੀ ਮਿਥਿਆ ਜਾਵੇ ਤਾਂ ਅਸਲ ਨਿਰਮਾਣ ਪ੍ਰਕਿਰਿਆ ਇੱਥੇ ਹੀ ਖਤਮ ਹੋ ਜਾਦੀ ਹੈ। ਜੇਕਰ ਕੱਟਵਾਂ ਬੁਰਦਾਰ ਗਲੀਚਾ ਬਣਾਇਆ ਜਾ ਰਿਹਾ ਹੋਵੇ ਤਾਂ ਫਿਰ ਲੱਛੇਦਾਰ ਗਲੀਚਾ ਇੱਕ ਹੋਰ ਵਧੀਕ ਪੜਾਅ ਵਿੱਚੋਂ ਲੰਘਦਾ ਹੈ, ਜਿਸ ਵਿੱਚ ਅੱਡ ਅੱਡ ਲੱਛਾ ਰੇਸ਼ਿਆਂ ਨੂੰ ਰੋਕੀ ਰੱਖਣ ਵਾਲੇ ਲੂਪਰਾਂ ਨੂੰ ਤਿੱਖੇ ਚਾਕੂਆਂ ਉਪਰ ਖਿੱਚਿਆ ਜਾਂਦਾ ਹੈ। ਅਜਿਹਾ ਕਰਨ ਨਾਲ ਲੱਛੇ ਅੱਡ ਅੱਡ ਲੜੀਆਂ ਵਿੱਚ ਕਟ ਜਾਂਦੇ ਹਨ ਅਤੇ ਇੱਕ ਕੱਟਵਾਂ ਲੱਛੇਦਾਰ ਗਲੀਚਾ ਤਿਆਰ ਹੋ ਜਾਂਦਾ ਹੈ। ਲੋੜੀਂਦਾ ਬਾਹਰੀ ਬਾਹਰੀ ਰੂਪ ਪ੍ਰਭਾਵ ਪੈਦਾ ਕਰਨ ਹਿਤ ਰੰਗਾਈ ਉਤਪਾਦਨ ਦੇ ਵੱਖ ਵੱਖ ਪੜਾਵਾਂ ‘ਤੇ ਕੀਤੀ ਜਾ ਸਕਦੀ ਹੈ। ਇੱਕ ਹੋਰ ਢੰਗ, ਲਗਾਤਾਰ ਰੰਗਾਈ, ਵਿੱਚ ਤਿਆਰ ਹੋ ਚੁੱਕੇ ਗਲੀਚੇ ਉਪਰ ਰੰਗਾਂ ਨੂੰ ਘੁਮਾਇਆ ਅਤੇ ਛਿੜਕਿਆ ਜਾਂਦਾ ਹੈ। ਇਸ ਤੋਂ ਬਿਨਾਂ ਇੱਕ ਹੋਰ, ਪੂਰਵ-ਰੰਗਾਈ ਗਲੀਚਾ ਤਿਆਰ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇੱਕ ਵਾਰ ਜਦੋਂ ਗਲੀਚਾ ਤਿਆਰ ਹੋ ਜਾਂਦਾ ਹੈ, ਇਸਨੂੰ ਧੋਇਆ ਜਾਂਦਾ ਹੈ, ਸੁਕਾਇਆ ਜਾਂਦਾ ਹੈ ਅਤੇ ਇਸਦੀ ਖਲਾ-ਸਫਾਈ ਕੀਤੀ ਜਾਂਦੀ ਹੈ। ਟੇਢੇ-ਵਿੰਗੇ ਬੁਰਾਂ ਨੂੰ ਕੱਟ ਕੇ ਠੀਕ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਇਸਨੂੰ ਇੱਕ ਢੁਆਈ-ਪਟੇ ਰਾਹੀਂ ਇੱਕ ਅੰਤਮ ਕਰਮਚਾਰੀ ਕੋਲ ਭੇਜ ਦਿੱਤਾ ਜਾਂਦਾ ਹੈ, ਜਿਹੜਾ ਕਿ ਅਣਡਿੱਠ ਰਹਿ ਚੁੱਕੇ ਕਿਸੇ ਵੀ ਖਾਲੀ ਸਥਾਨ ਨੂੰ ਬੁਰ-ਬੰਦੂਕ ਦੀ ਵਰਤੋਂ ਨਾਲ ਭਰ ਦਿੰਦਾ ਹੈ। ਹੁਣ ਗਲੀਚਾ ਮੁਕੰਮਲ ਹੈ।

 

ਢੰਗ:-

 

ਖੜ੍ਹਵੇਂ ਸਾਦੇ ਰੰਗਦਾਰ ਧਾਗੇ, ਖੱਡੀ-ਸ਼ਤੀਰੀ ਤੋਂ ਖੱਡੀ-ਸ਼ਤੀਰੀ ਤਕ ਤਣੇ ਹੋਏ, ਜਿਹਨਾਂ ਉਪਰ ਗੰਢਾਂ ਬੰਨ੍ਹੀਆਂ ਜਾਂਦੀਆਂ ਹਨ। ਲੇਟਵੇਂ ਸਾਦੇ ਰੰਗਦਾਰ ਧਾਗੇ, ਜਿਹੜੇ ਕਿ ਗਲੀਚੇ ਦੀ ਚੌੜਾਈ ਦੇ ਆਰ ਪਾਰ ਪਾਏ ਜਾਂਦੇ ਹਨ, ਤਾਣੇ ਦੇ ਧਾਗਿਆਂ ਦੇ ਉਪਰੋਂ ਅਤੇ ਹੇਠੋਂ ਗੰਢਾਂ ਦੀ ਕਤਾਰ ਦੇ ਵਿਚਕਾਰ। ਪੇਟਾ ਗੰਢਾਂ ਦੀਆਂ ਕਤਾਰਾਂ ਨੂੰ ਥਾਂ ਸਿਰ ਰੱਖਦਾ ਹੈ ਅਤੇ ਢਾਂਚੇ ਨੂੰ ਮਜ਼ਬੂਤੀ ਦਿੰਦਾ ਹੈ। ਨਮੂਨੇ ਅਨੁਸਾਰ ਗੰਢਾਂ ਬੰਨ੍ਹਣ ਲਈ ਵੱਖ ਵੱਖ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦੁਨੀਆਂ ਭਰ ਵਿੱਚ ਗੰਢਾਂ ਬੰਨ੍ਹਣ ਦੀਆਂ ਕਈ ਤਕਨੀਕਾਂ ਹਨ, ਦੂਹਰੀ ਜਾਂ ਗਾਰਡੈਸ ਜਾਂ ਸਮਰੂਪ ਗੰਢ ਤੁਰਕਾਂ ਦੁਆਰਾ ਵਰਤੀ ਜਾਂਦੀ ਹੈ ਅਤੇ ਇਸਨੂੰ ਤੁਰਕੀ ਗੰਢ ਵੀ ਕਿਹਾ ਜਾਂਦਾ ਹੈ। ਇਸ ਤਕਨੀਕ ਵਿੱਚ ਹਰ ਗੰਢ ਦੋ ਵੱਖ ਵੱਖ ਤਾਣਿਆਂ ਦੁਆਲੇ ਕੁੰਡਲੀ ਮਾਰਦੀ ਹੈ, ਦੋਨੋਂ ਸਿਰੇ ਹੇਠਾਂ ਖਿੱਚੇ ਜਾਂਦੇ ਹਨ ਅਤੇ ਕੱਟ ਦਿੱਤੇ ਜਾਂਦੇ ਹਨ। ਗੰਢਾਂ ਬੰਨ੍ਹਣ ਦੀ ਇੱਕ ਹੋਰ ਆਮ ਤਕਨੀਕ ਈਰਾਨ, ਚੀਨ ਅਤੇ ਅਫਗਾਨਿਸਤਾਨ ਵਿੱਚ ਵਰਤੀ ਜਾਂਦੀ ਹੈ ਅਤੇ ਇਸਨੂੰ ਅਸਮਰੂਪ ਜਾਂ ਇਕਹਿਰੀ ਜਾਂ ਫਾਰਸੀ ਗੰਢ ਕਿਹਾ ਜਾਂਦਾ ਹੈ, ਜਿਸ ਵਿੱਚ ਗੰਢ ਦਾ ਇੱਕ ਸਿਰਾ ਇੱਕ ਤਾਣੇ ਦੁਆਲੇ ਕੁੰਡਲੀ ਮਾਰਦਾ ਹੈ ਅਤੇ ਦੂਸਰਾ ਸਿਰਾ ਸਿੱਧਾ ਆਉਂਦਾ ਹੈ, ਦੋਵੇਂ ਸਿਰੇ ਹੇਠਾਂ ਖਿੱਚੇ ਜਾਂਦੇ ਹਨ ਅਤੇ ਕੱਟ ਦਿੱਤੇ ਜਾਂਦੇ ਹਨ।

 

ਕਿਵੇਂ ਪਹੁੰਚਣਾ ਹੈ:-

 

ਚੰਡੀਗੜ੍ਹ ਹਵਾਈ ਅੱਡਾ ਸਭ ਤੋਂ ਨਜ਼ਦੀਕੀ ਹਵਾਈ ਹੱਡਾ ਹੈ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਤੋਂ 100 ਕਿਲੋਮੀਟਰ ਹੈ। ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਨਗਰ ਤਕ ਬਹੁਤ ਹੀ ਖੁੱਲ੍ਹੀ ਸੇਵਾ ਉਪਲਬਧ ਹੈ।  ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਮਾਰਗ ਉਪਰ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਫਗਵਾੜਾ ਹੈ, ਜੋ ਕਿ ਸ਼ਹੀਦ ਭਗਤ ਸਿੰਘ ਨਗਰ ਤੋਂ 40 ਕਿਲੋਮੀਟਰ ਦੂਰ ਹੈ।

 

 

 








ਪੰਜਾਬ     ਰੂਪਨਗਰ     ਐਸ ਐਸ ਮੈਮੋਰੀਅਲ ਐਜ਼ੂਕੇਸ਼ਨਲ ਸੁਸਾਇਟੀ